Punjab 'ਚ ਮੁੜ ਦੇਖਣ ਨੂੰ ਮਿਲਿਆ ਤਬਾਹੀ ਦਾ ਮੰਜ਼ਰ, ਭਾਖੜਾ ਡੈਮ 'ਚ ਵੱਧ ਗਿਆ ਪਾਣੀ ਦਾ ਪੱਧਰ |Oneindia Punjabi

2023-08-16 0

ਪੰਜਾਬ 'ਚ ਇਕ ਵਾਰ ਫਿਰ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲ ਰਿਹਾ ਹੈ। ਪਹਾੜੀ ਇਲਾਕਿਆਂ 'ਚ ਹੋ ਰਹੀ ਲਗਾਤਾਰ ਬਾਰਿਸ਼ ਕਾਰਨ ਭਾਖੜਾ ਡੈਮ 'ਚ ਪਾਣੀ ਦਾ ਪੱਧਰ ਵੱਧ ਗਿਆ ਹੈ | ਜਿਸ ਕਰਕੇ ਭਾਖੜਾ ਡੈਮ ਦੇ ਫਲੱਡ ਗੇਟ ਖੋਲ੍ਹ ਦਿੱਤੇ ਗਏ ਸਨ। ਇਸ ਤੋਂ ਬਾਅਦ ਸਤਲੁਜ ਦਰਿਆ 'ਚ ਵੀ ਪਾਣੀ ਦਾ ਪੱਧਰ ਵੱਧ ਗਿਆ ਹੈ । ਜਿਸ ਕਾਰਨ ਇੱਕ ਵਾਰ ਫ਼ਿਰ ਪਿੰਡਾਂ 'ਚ ਤਬਾਹੀ ਮਚਣ ਲੱਗੀ ਹੈ। ਨੰਗਲ ਦੇ ਬਹੁਤੇ ਪਿੰਡਾਂ 'ਚ ਪਾਣੀ ਭਰ ਗਿਆ ਹੈ ਅਤੇ ਪ੍ਰਸ਼ਾਸਨ ਵੱਲੋਂ ਕਈ ਪਿੰਡ ਖ਼ਾਲੀ ਕਰਵਾਏ ਜਾ ਰਹੇ ਹਨ। ਦੱਸਦਈਏ ਕਿ ਭਾਖੜਾ ਡੈਮ ਦੇ ਫਲੱਡ ਗੇਟ ਸੋਮਵਾਰ ਨੂੰ 12 ਫੁੱਟ ਤੱਕ ਖੋਲ੍ਹ ਦਿੱਤੇ ਗਏ ਸਨ।
.
Scene of disaster seen again in Punjab, water level increased in Bhakra Dam.
.
.
.
#flashflood #punjabnews #heavyrain